Untitled Document
 
 
Logo Punjab Police
ਮਾਨਸਾ ਪੁਲਿਸ ਵੱਲੋਂ ‘‘ਫਸਲਾਂ ਦੀ ਹੋਵੇਗੀ ਢੋਆ-ਢੁਆਈ, ਪੰਜਾਬ ਪੁਲਿਸ ਕਰੇਗੀ ਅਗਵਾਈ” ਮੁਹਿੰਮ ਆਰੰਭ || ਐਸ.ਐਸ.ਪੀ. ਮਾਨਸਾ ਵੱਲੋਂ ਕਿਸਾਨਾਂ ਦੀ ਸੱਥ ਵਿਚ ਬੈਠ ਕੇ ਕਣਕ ਦੀ ਖਰੀਦ ਸਬੰਧੀ ਪ੍ਰਾਪਤ ਕੀਤੇ ਸੁਝਾਅ || ਆਧਾਰ ਸੁਪਰ ਮਾਰਕੀਟ MANSA ਦੇ ਮਾਲਕ,ਮੈਨੇਜਰ ਖਿਲਾਫ ਕਰਫਿਊ ਦੌਰਾਨ ਗ੍ਰਾਹਕਾਂ ਪਾਸੋੋਂ ਵੱਧ ਰੇਟ ਵਸੂਲਣ ਤੇ ਮਾਮਲਾ ਦਰਜ ||
Untitled Document
  News :
News Title: 3 ਸਾਲ ਤੋੋਂ ਵੱਧ ਸਮੇਂ ਤੋੋਂ ਭਗੌੜਾ (ਪੀ.ਓ.) ਗ੍ਰਿਫਤਾਰ
News Date : 04.02.2020
News Detail :

ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਸ੍ਰੀ ਸਰਬਜੀਤ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡਿਟੈਕਟਿਵ) ਮਾਨਸਾ ਦੀ ਅਗਵਾਈ ਹੇਠ ਪੀ.ਓ. ਸਟਾਫ ਮਾਨਸਾ ਦੇ ਇੰਚਾਰਜ ਐਸ.ਆਈ. ਜਸਵੰਤ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਸਖਤ ਮਿਹਨਤ ਸਦਕਾ ਮੁਜਰਮ ਇਸ਼ਤਿਹਾਰੀ (ਭਗੌੜਾ ਦੋਸ਼ੀ) ਬਲਜਿੰਦਰ ਸਿੰਘ ਉਰਫ ਧੂਤਾ ਪੁੱਤਰ ਬਲਸਿੰਦਰ ਸਿੰਘ ਵਾਸੀ ਰੱਲੀ, ਥਾਣਾ ਸਦਰ ਬੁਢਲਾਡਾ ਜਿਲਾ ਮਾਨਸਾ ਜਿਸਦੇ ਵਿਰੁੱਧ ਮੁਕੱਦਮਾ ਨੰਬਰ 64 ਮਿਤੀ 05—07—2013 ਅ/ਧ 279,337,427 ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਹੋਇਆ ਸੀ। ਇਹ ਦੋਸ਼ੀ ਅਦਾਲਤ ਵਿੱਚਂੋ ਆਪਣੀ ਤਾਰੀਖ ਪੇਸ਼ੀ ਤੋਂ ਗੈਰਹਾਜਰ ਹੋਣ ਕਰਕੇ ਮਾਨਯੋਗ ਅਦਾਲਤ ਐਸ.ਡੀ.ਜੇ.ਐਮ. ਬੁਢਲਾਡਾ ਵੱਲੋੋਂ ਇਸਨੂੰ ਮਿਤੀ 20—08—2016 ਤੋਂ ਭਗੌੜਾ (ਅ/ਧ 299 ਜਾਬਤਾ ਫੌੌਜਦਾਰੀ) ਕਰਾਰ ਦਿੱਤਾ ਗਿਆ ਸੀ। ਇਹ ਦੋਸ਼ੀ 3 ਸਾਲ ਤੋਂ ਆਪਣੀ ਗ੍ਰਿਫਤਾਰੀ ਤੋੋਂ ਬਚਣ ਲਈ ਆਪਣੇ ਟਿਕਾਣਾ ਬਦਲ ਬਦਲ ਕੇ ਰਹਿ ਰਿਹਾ ਸੀ।
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved