Untitled Document
 
 
Logo Punjab Police
ਝਪਟ ਮਾਰ ਕੇ ਮੋਬਾਇਲ ਫੋੋਨ ਖੋਹ ਕਰਕੇ ਭੱਜਣ ਵਾਲੇ 2 ਦੋਸ਼ੀ ਕਾਬੂ || 4 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਅਤੇ 370 ਬੋਤਲਾਂ ਸ਼ਰਾਬ ਸਮੇਤ ਕਾਰ ਤੇ ਮੋਟਰਸਾਈਕਲ ਦੀ ਬਰਾਮਦਗੀ || 4 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਅਤੇ 370 ਬੋਤਲਾਂ ਸ਼ਰਾਬ ਸਮੇਤ ਕਾਰ ਤੇ ਮੋਟਰਸਾਈਕਲ ਦੀ ਬਰਾਮਦਗੀ ||
Untitled Document
  News :
News Title: ਹੋਰ 1 ਭਗੌੜੇ (ਪੀ.ਓ.) ਨੂੰ ਕਾਬੂ ਕੀਤਾ ਗਿਆ
News Date : 05.02.2020
News Detail :

ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਪੀ.ਓਜ. (ਮੁਜਰਮ—ਇਸਤਿਹਾਰੀਆ) ਦੀ ਗ੍ਰਿਫਤਾਰੀ ਲਈ ਮਾਨਸਾ ਪੁਲਿਸ ਵੱਲੋੋਂ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਸ੍ਰੀ ਸਰਬਜੀਤ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡਿਟੈਕਟਿਵ) ਮਾਨਸਾ ਦੀ ਅਗਵਾਈ ਹੇਠ ਪੀ.ਓ. ਸਟਾਫ ਮਾਨਸਾ ਦੇ ਇੰਚਾਰਜ ਐਸ.ਆਈ. ਜਸਵੰਤ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਸਖਤ ਮਿਹਨਤ ਸਦਕਾ ਮੁਜਰਮ ਇਸ਼ਤਿਹਾਰੀ (ਭਗੌੜਾ ਦੋਸ਼ੀ) ਜਸਵੰਤ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਭਾਈਦੇਸਾ ਥਾਣਾ ਜੋਗਾ ਜਿਲਾ ਮਾਨਸਾ ਜਿਸ ਵਿਰੁੱਧ ਮਾਨਯੋੋਗ ਅਦਾਲਤ ਵਿਖੇ ਕੰਪਲੇਟ ਕੇਸ (ਅ/ਧ 138,142) ਚੱਲ ਰਿਹਾ ਸੀ। ਇਹ ਦੋਸ਼ੀ ਅਦਾਲਤ ਵਿੱਚੋੋ ਆਪਣੀ ਤਾਰੀਖ ਪੇਸ਼ੀ ਤੋੋਂ ਗੈਰਹਾਜਰ ਚੱਲ ਰਿਹਾ ਸੀ। ਜਿਸ ਕਰਕੇ ਮਾਨਯੋਗ ਅਦਾਲਤ ਸ੍ਰੀ ਅਸ਼ੋੋਕ ਕੁਮਾਰ ਚੌੌਹਾਨ, ਜੇ.ਐਮ.ਆਈ.ਸੀ. ਮਾਨਸਾ ਵੱਲੋੋਂ ਇਸਨੂੰ ਮਿਤੀ 30—09—2019 ਤੋੋਂ ਭਗੌੜਾ (ਅ/ਧ 299 ਜਾਬਤਾ ਫੌੌਜਦਾਰੀ) ਕਰਾਰ ਦਿੱਤਾ ਗਿਆ ਸੀ। 
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved