Untitled Document
 
 
Logo Punjab Police
ਨਸ਼ੀਲੀਆ ਗੋਲੀਆਂ, ਲਾਹਣ, ਚਾਲੂ ਭੱਠੀ ਅਤੇ ਸ਼ਰਾਬ ਸਮੇਤ 19 ਵਿਅਕਤੀ ਆਏ ਪੁਲਿਸ ਦੀ ਗ੍ਰਿਫ਼ਤ ’ਚ || 5 ਕਿ.ਗ੍ਰ. ਭੁੱਕੀ ਚੂਰਾਪੋਸਤ, 520 ਲੀ. ਲਾਹਣ ਅਤੇ 67 ਬੋਤਲਾਂ ਸ਼ਰਾਬ ਬਰਾਮਦ || ਮਾਨਸਾ ਪੁਲਿਸ ਨੇ ਨਸਿ਼ਆ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ 23 ਮੁਕੱਦਮੇ ਦਰਜ਼ ਕਰਕੇ 22 ਦੋਸ਼ੀ ਕੀਤੇ ਗ੍ਰਿਫਤਾਰ. ||
Untitled Document
  News :
News Title: 800 ਨਸ਼ੀਲੀਆ ਗੋਲੀਆਂ ਅਤੇ 200 ਲੀਟਰ ਲਾਹਣ ਦੀ ਬਰਾਮਦਗੀ
News Date : 12.05.2020
News Detail :

ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਨਸਿ਼ਆਂ ਦੇ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ CIA ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਰਛਪਾਲ ਸਿੰਘ ਉਰਫ ਰਸ਼ੀਲਾ ਪੁੱਤਰ ਬਲਜੀਤ ਸਿੰਘ ਵਾਸੀ ਰੱਲੀ ਨੂੰ ਕਾਬੂ ਕਰਕੇ 800 ਨਸ਼ੀਲੀਆ ਗੋਲੀਆ ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਸਦਰ ਬੁਢਲਾਡਾ ਵਿਖੇ NDPS ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ ਗਿਆ ਹੈ। 
              ਇਸੇ ਤਰਾ ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਦਲੀਪ ਕੁਮਾਰ ਪੁੱਤਰ ਸ੍ਰੀਰਾਮ ਵਾਸੀ ਝੰਡਾ ਖੁਰਦ ਵਿਰੁੱਧ ਥਾਣਾ ਸਰਦੂਲਗੜ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ ਗਿਆ। ਪੁਲਿਸ ਪਾਰਟੀ ਵੱਲੋਂ ਮੌਕਾ ਤੇ ਰੇਡ ਕਰਕੇ 200 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ, ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ, ਜਿਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
 
Untitled Document
VisitorCounters free
Call Us : 1800-1800-1000
Copyright © 2013 Mansa Police. All Rights Reserved